ਮੋਗਾ ਸ਼ਹਿਰ ਦੇ ਮੁਹੱਲਾ ਚੱਕੀ ਵਾਲੀ ਗਲੀ ਵਿੱਚ ਚੱਲ ਰਹੇ ਨਸ਼ਾ ਛੁਡਾਊ ਸੈਂਟਰ ਨੂੰ ਤੁਰੰਤ ਬੰਦ ਕਰਵਾਇਆ ਜਾਵੇ-ਗੁਰਸੇਵਕ ਸਿੰਘ ਮੱਲ੍ਹਾ
ਮੋਗਾ ਸ਼ਹਿਰ ਦੇ ਮੁਹੱਲਾ ਚੱਕੀ ਵਾਲੀ ਗਲੀ ਵਿੱਚ ਚੱਲ ਰਹੇ ਨਸ਼ਾ ਛੁਡਾਊ ਸੈਂਟਰ ਤੋਂ ਮੁਹੱਲਾ ਵਾਸੀ ਬੇਹੱਦ ਪ੍ਰੇਸ਼ਾਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਸ਼ਾ ਕੇਦਰ ਦੇ ਕਾਰਨ ਅਕਸਰ ਹੀ ਨਸ਼ੇੜੀ ਲੋਕ ਇਧਰ ਆਉਦੇ ਜਾਂਦੇ ਰਹਿੰਦੇ ਹਨ ਕਈ ਵਾਰ ਗਲੀ ਵਿੱਚੋਂ ਬਾਈਕ ਚੋਰੀ ਹੋਏ ਹਨ। ਇਹ ਨਸ਼ਾ ਛੁਡਾਊ ਸੈਂਟਰ ਬਾਬਾ ਬਾਲਕ ਨਾਥ ਮੰਦਰ ਦੇ ਕੋਲ ਹੈ ਤੇ ਇਸ ਮੰਦਰ ਵਿਚ ਪਹਿਲਾਂ ਦੋ ਵਾਰ ਚੋਰੀ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਜੋ ਲੋਕ ਇਸ ਗਲੀ ਵਿੱਚ ਦੁਕਾਨਦਾਰੀ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਕਾਰੋਬਾਰ ਤੋ ਵੀ ਮਾੜਾ ਪ੍ਰਭਾਵ ਪੈਰਿਹਾ ਜਿਸ ਕਾਰਨ ਮੁਹੱਲਾ ਵਾਸੀਆਂ ਨੇ ਨਾਰਕੋਟਿਕਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਸੈਂਟਰ ਨੂੰ ਇਸ ਜਗ੍ਹਾ ਤੋਂ ਬੰਦ ਕਰਵਾਇਆ ਜਾਵੇ ਪਰ ਉਨ੍ਹਾ ਦੀ ਕੋਈ ਸੁਣਵਾਈ ਨਹੀਂ। ਪਰ ਹੁਣ ਇਹ ਮਾਮਲਾ ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲ੍ਹਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾ ਨੇ ਪਾਰਟੀ ਦੇ ਸਟੇਟ ਜੁਆਇੰਟ ਸਕੱਤਰ ਜਸਮੀਤ ਸਿੰਘ ਮੋਗਾ ਨੂੰ ਇਸ ਮਸਲੇ ਨੂੰ ਹੱਲ ਕਰਵਾਉਣ ਦੀ ਜਿੰਮੇਵਾਰੀ ਦਿੱਤੀ ਆਖਿਰ 30 ਜਨਵਰੀ ਨੂੰ ਜਸਮੀਤ ਸਿੰਘ ਨੇ ਲਿਖਤੀ ਰੂਪ ਵਿੱਚ ਐਸ ਐਮ ਓ ਮੋਗਾ ਨੂੰ ਇਸ ਸਬੰਧੀ ਕਰਨ ਦੀ ਬੇਨਤੀ ਕੀਤੀ ਐਸ ਐਮ ਓ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਮੁਹੱਲਾ ਵਾਸੀਆਂ ਦੀ ਸਮੱਸਿਆ ਦਾ ਹੱਲ ਕੱਢਣਗੇ